ਜ਼ਿਦ
ਜ਼ਿਦ
ਜ਼ਿਦ ਵਿਚ ਮੂਰਖਤਾ ਹੁੰਦੀ ਹੈ। ਜ਼ਿਦ ਘਰ ਵਸਾਉਂਦੀ ਨਹੀਂ, ਉਜਾੜਦੀ ਹੈ। ਜ਼ਿਦ ਵਿਚ ਤੁਸੀਂ ਸਿਰਫ ਆਪਣੇ ਆਪ ਨੂੰ ਹੀ ਖੁਸ਼ ਸਮਝੋਗੇ, ਜਦਕਿ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਰੋਣਗੇ, ਜਦਕਿ ਸੰਸਾਰ ਤੁਹਾਡੀ ਜ਼ਿਦ ਤੇ ਹੱਸੇਗਾ, ਕਿਉਂਕਿ ਜ਼ਿਦ ਵਿਚ ਸਿਆਣਪ ਨਹੀਂ, ਮੂਰਖਤਾ ਹੁੰਦੀ ਹੈ।ਜਿਹੜੇ ਆਪਣੇ ਘਰ ਨੂੰ ਛੱਡ ਕੇ, ਜ਼ਿਦ ਕਰਕੇ ਪਰਾਏ ਨੂੰ ਆਪਣਾਓੰਦੇ ਨੇ, ਓਹ ਸਫਲ ਨਹੀਂ, ਐਸੇ ਖੂਹ ਚ ਡਿਗਦੇ ਨੇ, ਜਿਥੇ ਨਰਕ ਹੀ ਨਰਕ ਹੈ। ਤੁਹਾਡੀ ਜ਼ਿਦ ਤੁਹਾਡੇ ਆਪਣਿਆਂ ਨੂੰ ਤੁਹਾਡੇ ਕੋਲੋਂ ਹਮੇਸ਼ਾਂ ਲਈ ਖੋਹ ਸਕਦੀ ਹੈ। ਯਾਦ ਰੱਖਣਾ, ਜਿਹੜੀਆਂ ਖੁਸ਼ੀਆਂ ਘਰ ਵਿੱਚ ਨੇ, ਓਹ ਮਕਾਨ ਵਿਚ ਨਹੀਂ ਹੋ ਸਕਦੀਆਂ। ਘਰ ਬਣਾਏ ਜਾਂਦੇ ਨੇ, ਮਕਾਨ ਕਿਰਾਏ ਤੇ ਲੱਭੇ ਜਾਂਦੇ ਨੇ। ਘਰੇ ਖੁਸ਼ੀਆਂ ਦੇ ਦੀਵੇ ਹਰ ਵੇਲੇ ਲੱਗੇ ਰਹਿੰਦੇ ਨੇ, ਜਦਕਿ ਮਕਾਨ ਨੂੰ ਹਮੇਸ਼ਾ ਡਰ ਦੇ ਜ਼ਿੰਦੇ ਲਾਉਣੇ ਪੈਂਦੇ ਨੇ।
ਯਾਦ ਰੱਖਣਾ ਜ਼ਿਦ ਤੁਹਾਨੂੰ ਹਮੇਸ਼ਾ ਹਮੇਸ਼ਾ ਲਈ ਡੋਬ ਦੇਵੇਗੀ। ਅਰਸ਼ਾਂ ਦੇ ਵਾਸੀਓ ਤੁਹਾਡੀ ਮੂਰਖਤਾ ਵਾਲ਼ੀ ਜ਼ਿਦ ਤੂਹਾਨੂੰ ਫਰਸ਼ਾਂ ਤੇ ਪਟਕਾ ਕੇ ਸੁੱਟ ਦੇਵੇਗੀ।
ਜ਼ਿਦ ਵਿਚ ਮੂਰਖਤਾ ਹੁੰਦੀ ਹੈ ਜੀ, ਕਦੀ ਜ਼ਿਦ ਕਰਕੇ ਅਪਣੇ ਰਸਤੇ ਆਪ ਨਾ ਚੁਣੋ ਜੀ।
ਭੁੱਲ ਚੁੱਕ ਦੀ ਮੁਆਫੀ ਜੀ
82830 43448
https://www.blogger.com/blogger.g?blogID=8559940753741141034#allposts
Post a Comment
0 Comments