ਨਾਮ ਤੋਂ ਬਿਨਾਂ ਸੁੱਖ
ਨਾਮ ਤੋਂ ਬਿਨਾ ਸੁੱਖ ਓ. ਮੈਰਿਆ ਮਨਾ ਕਿਹੜੀਆਂ ਸੋਚਾਂ ਵਿੱਚ ਤੁੰ ਫਿਰਦੈਂ???
ਇਹ ਭੁਲੇਖਾ ਤਾਂ ਤੂੰ ਛੱਡ ਹੀ ਦੇ ਕਿ ਨਾਮ ਤੋਂ ਬਿਨਾਂ ਵੀ ਸੁੱਖ ਝੋਲੀ ਵਿਚ ਆ ਜਾਵੇਗਾ ਮੇਰਿਆ ਮਨਾ ਤੂੰ ਯਾਦ ਰੱਖਣਾ ਬਿਨਾਂ ਨਾਮ ਦੀ ਕਮਾਈ ਤੋਂ ਨਾ ਕਿਸੇ ਨੇ ਸੁੱਖ ਪਾਇਆ ਹੈ ਅਤੇ ਨਾ ਹੀ ਕੋਈ ਪਾ ਸਕੇਗਾ।
ਜੇ ਨਾਮ ਦੀ ਕਮਾਈ ਤੋਂ ਬਿਨਾਂ ਕੋਈ ਸੁੱਖ ਨਹੀ ਪਾ ਸਕੇਗਾ ਤਾਂ ਕੋਈ ਦੁੱਖਾਂ ਨੂੰ ਵੀ ਨਹੀਂ ਛੱਡ ਸਕੇਗਾ । ਮੇਰਿਆ ਮਨਾ ਤੂੰ ਆਪਣੇ ਸਰੀਰਕ ਦੁਖਾਂ ਨੂੰ ਦੁੱਖ ਨਾ ਮੰਨ ਸਭ ਤੋਂ ਭੈੜਾ ਦੁੱਖ ਹੈ ਸਤਿਗੁਰੂ ਦੇ ਸ਼ਬਦ ਦੇ ਵਿਛੋੜੇ ਦਾ ਦੁੱਖ।
ਜੇ ਇਹ ਦੁੱਖ ਤੇਰੇ ਨਾਲ ਹੀ ਚਲਿਆ ਗਿਆ ਫਿਰ ਪਤਾ ਨਹੀਂ ਕਿੰਨੇ ਕੁ ਹੋਰ ਦੁੱਖਾਂ ਵਿਚ ਤੂੰ ਫਸ ਜਾਏਂਗਾ।
ਸੋ ਮੇਰਿਆ ਮਨਾ ਮੇਰੇ ਮਿੱਤਰ ਪਿਆਰਿਆਂ ਤੂੰ ਜੋ ਸਮਾਂ ਖਰਾਂਬ ਕਰਨਾ ਸੀ, ਉਹ ਕਰ ਲਿਆ, ਅੱਜ ਨਹੀਂ ਹੁਣੇ, ਹੁਣੇ ਤੋਂ ਹੀ ਨਾਮ ਦੀ ਕਮਾਈ ਸ਼ੁਰੂ ਕਰ ਤਾਂ ਕਿ ਤੇਰੇ ਦੁੱਖਾਂ ਦਾ ਹੌਲ਼ੀ ਹੌਲ਼ੀ ਖ਼ਤਮ ਹੋ ਸਕੇ ਅਤੇ ਤੈਨੂੰ ਆਤਮਿਕ ਖੂਸ਼ੀ ਮਿਲ ਸਕੇ।
Post a Comment
0 Comments